ਵਰਿੰਦਰ ਵਾਲੀਆ – ਸਾਹਿਤਕਾਰੀ ਅਤੇ ਪੱਤਰਕਾਰੀ ਦਾ ਸ਼ਾਨਦਾਰ ਸੁਮੇਲ : ਡਾ. ਮਨਮੋਹਨ
ਕਿੱਤੇ ਵਜੋਂ ਵਰਿੰਦਰ ਵਾਲੀਆ ਪੱਤਰਕਾਰ ਹੈ। ਉਸ ਨੇ ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਤੈਨਾਤ ਰਹਿੰਦਿਆਂ 'The Tribune' ਲਈ ਜ਼ਮੀਨੀ ਪੱਤਰਕਾਰੀ ਕੀਤੀ ਅਤੇ ਰੋਜ਼ਾਨਾ ਅਖ਼ਬਾਰ 'ਪੰਜਾਬੀ ਟ੍ਰਿਬਿਊਨ' ਦਾ ਸੰਪਾਦਨ ਵੀ ਕੀਤਾ। ਅੱਜ–ਕੱਲ੍ਹ ਉਹ 'ਪੰਜਾਬੀ ਜਾਗਰਣ' ਦਾ ਸੰਪਾਦਨ ਕਰ ਰਿਹਾ ਹੈ। ਇੰਝ ਉਹ ਪੱਤਰਕਾਰ ਅਤੇ ਸਾਹਿਤਕਾਰ ਦਾ ਸ਼ਾਨਦਾਰ ਸੁਮੇਲ ਹੈ। ਇਸ ਲਈ ਉਸ ਦੀ ਪੱਤਰਕਾਰੀ ਦ੍ਰਿਸ਼ਟੀ ਦੇ 'ਤਨਖ਼ਾਹੀਏ' (ਨਾਵਲ) ਦੀ ਬਿਰਤਾਂਤਕਾਰੀ ਵਿਚੋਂ ਸਹਿਜੇ ਹੀ ਦਰਸ਼ਨ ਹੋ ਜਾਂਦੇ ਹਨ। ਇਸ ਤਰ੍ਹਾਂ ਦੀ ਬਿਰਤਾਂਤਕਾਰੀ 'ਚ ਪੱਤਰਕਾਰੀ ਦੇ ਪ੍ਰਤੱਖ ਤੇ ਗੁੱਝੇ ਲੱਛਣ ਸਾਹਿਤਕਾਰੀ ਦੇ ਅਮੂਰਤਨ 'ਚ ਰਹਿੰਦਿਆਂ ਬਿਰਤਾਂਤ ਨੂੰ ਨਵੀਂ ਤਰ੍ਹਾਂ ਦੇ ਵਿਲੱਖਣ ਆਯਾਮ ਪ੍ਰਦਾਨ ਕਰਦੇ ਹਨ।

ਇਨ੍ਹਾਂ ਆਯਾਮਾਂ ਦੀ ਹਾਜ਼ਰੀ ਹਾਲੇ ਤੱਕ ਪੰਜਾਬੀ ਬਿਰਤਾਂਤਕਾਰੀ 'ਚ ਕਦੇ ਬਹੁਤੀ ਦਿਖਾਈ ਨਹੀਂ ਦਿੱਤੀ। ਪੰਜਾਬ ਸੰਕਟ ਦੇ ਕਾਲ਼ੇ ਦੌਰ ਨਾਲ ਜੁੜੀ ਬਿਰਤਾਂਤਕਾਰੀ 'ਚ ਕਿਸੇ ਮੁਕਾਮੀ ਪੱਤਰਕਾਰ ਵੱਲੋਂ ਕੇਵਲ ਇੱਕਾ–ਦੁੱਕਾ ਪ੍ਰਯੋਗ ਜ਼ਰੂਰ ਦੇਖੇ ਗਏ ਹਨ ਪਰ ਕਿਸੇ ਕਿੱਤਾਮੂਲਕ ਪੱਤਰਕਾਰ, ਜਿਸ ਨੂੰ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ 'ਤੇ ਇੱਕੋ ਜਿਹਾ ਆਬੂਰ ਹਾਸਲ ਹੈ ਅਤੇ ਜਿਸ ਕੋਲ਼ ਪੰਜਾਬ ਸੰਕਟ ਅਤੇ ਖਾੜਕੂਵਾਦ ਤੇ ਅੱਤਵਾਦ ਦੀ ਸਮਝ ਅਤੇ ਪ੍ਰਮਾਣਿਕ ਅਨੁਭਵ ਹੈ, ਉਹ ਵਾਹਿਦ ਵਰਿੰਦਰ ਵਾਲੀਆ ਹੈ, ਜਿਸ ਨੇ ਇਨ੍ਹਾਂ ਗੁਣਾਂ–ਯੋਗਤਾਵਾਂ ਨਾਲ ਪੰਜਾਬ ਸੰਕਟ ਦੇ ਕਾਲ਼ੇ ਦੌਰ ਜਿਹੇ ਸੰਵੇਦਨਸ਼ੀਲ ਵਿਸ਼ੇ ਨੂੰ ਆਪਣੀ ਬਿਰਤਾਂਤਕਾਰੀ ਦਾ ਆਧਾਰ ਬਣਾਇਆ ਹੈ।
ਵਰਿੰਦਰ ਵਾਲੀਆ ਤਨਖ਼ਾਹ ਦੇ ਸੰਕਲਪ ਨੂੰ ਨਾਵਲ ਦੇ ਅਰੰਭ 'ਚ 'ਨੀਲੇ ਤਾਰੇ ਦੀ ਤਲਾਸ਼' ਵਾਲੇ ਲੇਖ 'ਚ ਖੋਲ੍ਹਦਾ ਹੈ ਕਿ ਸਿੱਖ ਧਰਮ 'ਤਨਖ਼ਾਹ' ਨੂੰ ਧਾਰਮਿਕ ਦੰਡ ਕਿਹਾ ਜਾਂਦਾ ਹੈ। ਬਿਨਾਂ ਤਨਖ਼ਾਹ, ਨਿਰਸਵਾਰਥ ਸੇਵਾ ਕਰਨ ਵਾਲਿਆਂ ਨੂੰ ਬੇਤਾਜ ਬਾਦਸ਼ਾਹ ਵਰਗੀਆਂ ਉਪਾਧੀਆਂ ਬਖ਼ਸ਼ਿਸ਼ ਹੁੰਦੀਆਂ ਰਹੀਆਂ ਹਨ। –– ਡਾ. ਮਨਮੋਹਨ
ਵਰਿੰਦਰ ਸਿੰਘ ਵਾਲੀਆ ਦੀਆਂ ਸਾਹਿਤਕ ਰਚਨਾਵਾਂ ਪੰਜਾਬੀ ਸਾਹਿਤ ਦੀਆਂ ਵੱਖ–ਵੱਖ ਵਿਧਾਵਾਂ ਤੋਂ ਵੱਖਰੀਆਂ ਅਤੇ ਨਿਵੇਕਲੀਆਂ ਸਿਰਜਣਾਵਾਂ ਹਨ। ਇਹ ਕਥਨ ਉਸ ਦੀਆਂ ਰਚਨਾਵਾਂ ਦੇ ਵਿਸ਼ਿਆਂ ਉੱਪਰ ਹੀ ਨਹੀਂ ਢੁਕਦਾ, ਸਗੋਂ ਉਨ੍ਹਾਂ ਦੀਆਂ ਸੰਰਚਨਾਵਾਂ ਉੱਪਰ ਵੀ ਢੁਕਦਾ ਹੈ ਕਿਉਂਕਿ ਉਹ ਆਪਣੀ ਰਚਨਾ ਨੂੰ ਰਵਾਇਤੀ ਪੱਕੇ ਪੀਢੇ ਢਾਂਚੇ ਵਿੱਚ ਰੱਖ ਕੇ ਹੀ ਸਿਰਜਣਾ ਨਹੀਂ ਕਰਦਾ, ਸਗੋਂ ਉਹ ਸੰਰਚਨਾ ਨੂੰ ਪੇਸ਼ ਕੀਤੇ ਜਾ ਰਹੇ ਥੀਮ ਅਨੁਸਾਰ ਤੋੜਦਾ... –– ਡਾ. ਜੋਗਿੰਦਰ ਸਿੰਘ ਕੈਰੋਂ
ਵਰਿੰਦਰ ਵਾਲੀਆ ਇੱਕ ਪ੍ਰਸਿੱਧ ਪੱਤਰਕਾਰ ਹੈ, ਉਸ ਦੀ ਪਛਾਣ ਪੱਤਰਕਾਰੀ ਦੇ ਖੇਤਰ ਵਿੱਚ ਬੇਜੋੜ ਹੈ, ਮੇਰੀ ਉਸ ਨਾਲ ਜਾਣ–ਪਹਿਚਾਣ ਵੀ ਪੱਤਰਕਾਰੀ ਦੇ ਮਾਧਿਅਮ ਰਾਹੀਂ ਹੋਈ ਹੈ। ਪੱਤਰਕਾਰੀ ਦੇ ਜ਼ਮਾਨੇ 'ਚ ਵਾਲੀਆ ਦਾ ਸਿਰ ਉੱਚਾ ਹੈ। ਵਾਲੀਆ ਸਾਡੇ ਲਈ ਇੱਕ ਮਿਸਾਲ ਹੈ। ਪੱਤਰਕਾਰੀ ਖੇਤਰ ਵਿੱਚ ਉਸ ਦੇ ਵਡਮੁੱਲੇ ਤੇ ਬੇਸ਼ਕੀਮਤੀ ਯੋਗਦਾਨ ਤੋਂ ਹਰ ਕੋਈ ਵਾਕਫ਼ ਹੈ। ਪੱਤਰਕਾਰੀ 'ਚ ਜਿਹੜੀਆਂ ਪੈੜਾਂ ਵਾਲੀਆ ਨੇ ਪਾਈਆਂ ਹਨ ਅਤੇ ਅੱਜ ਵੀ –– ਡਾ. ਸੁਰਜੀਤ ਬਰਾੜ