VARINDER WALIA - AT A GLANCE

ਸਾਹਿਤਕ ਤੇ ਪੱਤਰਕਾਰੀ ਕਰੀਅਰ ਦੀ ਇੱਕ ਝਲਕ

In February 1980, Varinder Walia started publishing a Literary Magazine 'Pulangh' that became very popular in no time. .Here, Title of the 2nd issue of it is being given


ਫ਼ਰਵਰੀ 1980 'ਚ ਵਰਿੰਦਰ ਵਾਲੀਆ ਨੇ ਇੱਕ ਸਾਹਿਤਕ ਪਰਚਾ 'ਪੁਲਾਂਘ' ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ, ਜੋ ਛੇਤੀ ਹੀ ਖ਼ੂਬ ਚਰਚਿਤ ਹੋ ਗਿਆ। ਇੱਥੇ ਉਸ ਦੇ ਦੂਜੇ ਅੰਕ ਦੇ ਸਰਵਰਕ ਦੀ ਤਸਵੀਰ ਦਿੱਤੀ ਜਾ ਰਹੀ ਹੈ।

Magazine Pulangh_1980

===========

SECOND OFFER LETTER BY MARK TULLY OF BBC (27th May, 1987. He issued 1st Offer Letter in 1986.


ਬੀ.ਬੀ.ਸੀ. (ਬ੍ਰਿਟਿਸ਼ ਬ੍ਰਾੱਡਕਾਸਟਿੰਗ ਕਾਰਪੋਰੇਸ਼ਨ) ਦੇ ਪ੍ਰਸਿੱਧ ਪੱਤਰਕਾਰ ਮਾਰਕ ਤੁਲੀ ਵੱਲੋਂ ਵਰਿੰਦਰ ਵਾਲੀਆ ਨੂੰ ਜਾਰੀ ਦੂਜਾ ਆੱਫ਼ਰ ਲੈਟਰ (27 ਮਈ, 1987)

ਪਹਿਲਾ ਆੱਫ਼ਰ ਲੈਟਰ 1986 'ਚ ਜਾਰੀ ਕੀਤਾ ਗਿਆ ਸੀ।

2nd OFFER lETTER OF BBC

===========

Varinder Walia has also been the Associate Editor of Punjab Government's English magazine 'Advancement'. It was published in Punjabi and Hindi under the name 'Jagriti'. Now it is online only.


ਵਰਿੰਦਰ ਵਾਲੀਆ ਪੰਜਾਬ ਸਰਕਾਰ ਦੇ ਅੰਗਰੇਜ਼ੀ ਰਸਾਲੇ 'ਐਡਵਾਂਸਮੈਂਟ' ਦੇ ਐਸੋਸੀਏਟ ਐਡੀਟਰ ਵੀ ਰਹੇ ਹਨ। ਪੰਜਾਬੀ ਤੇ ਹਿੰਦੀ 'ਚ ਇਹ 'ਜਾਗ੍ਰਿਤੀ' ਦੇ ਨਾਂਅ ਨਾਲ ਪ੍ਰਕਾਸ਼ਿਤ ਹੁੰਦਾ ਸੀ। ਹੁਣ ਇਹ ਸਿਰਫ਼ ਆੱਨਲਾਈਨ ਹੈ।

ਪਹਿਲਾ ਆੱਫ਼ਰ ਲੈਟਰ 1986 'ਚ ਜਾਰੀ ਕੀਤਾ ਗਿਆ ਸੀ।

Punjab Govt.'s Magazine ADVANCE

===========

When Varinder Walia was the Principal Correspondent from Amritsar of The Tribune, then Editor-in-Chief H.K. Dua was very happy with his dedication to work, sincerity, working style and exclusivity in reporting. That is why they gave double increment to Virinder Walia Huron from 1st April, 2006.


ਵਰਿੰਦਰ ਵਾਲੀਆ ਜਦੋਂ ਅੰਗਰੇਜ਼ੀ ਟ੍ਰਿਬਿਊਨ ਦੇ ਅੰਮ੍ਰਿਤਸਰ ਤੋਂ ਪ੍ਰਿੰਸੀਪਲ ਕੌਰਸਪੌਂਡੈਂਟ ਹੁੰਦੇ ਸਨ, ਤਦ ਐਡੀਟਰ–ਇਨ–ਚੀਫ਼ ਐੱਚ.ਕੇ. ਦੂਆ ਉਨ੍ਹਾਂ ਦੀ ਕੰਮ ਪ੍ਰਤੀ ਲਗਨ, ਸੁਹਿਰਦਤਾ, ਕਾਰਜ–ਸ਼ੈਲੀ ਅਤੇ ਰਿਪੋਰਟਿੰਗ 'ਚ ਐਕਸਕਲੂਸਿਵਨੈੱਸ ਤੋਂ ਡਾਢੇ ਖ਼ੁਸ਼ ਸਨ। ਇਸੇ ਲਈ ਉਨ੍ਹਾਂ ਨੇ ਵਰਿੰਦਰ ਵਾਲੀਆ ਹੁਰਾਂ ਨੂੰ 1 ਅਪ੍ਰੈਲ, 2006 ਤੋਂ ਦੋਹਰੇ ਇੰਕ੍ਰੀਮੈਂਟ ਦਿੱਤੇ ਸਨ।

Double Increment by HK Dua

===========

The fourth summit of the G-20 countries was held on June 26 and 27, 2010 in Toronto, Ontario, Canada. Varinder Walia also went to Canada with the then Prime Minister Dr. Manmohan Singh. Raj Chengappa, the then Editor-in-Chief of The Tribune happily gave approval to Varinder Walia to go abroad with the Government delegation.


ਜੀ–20 ਦੇਸ਼ਾਂ ਦਾ ਚੌਥਾ ਸਿਖ਼ਰ ਸੰਮੇਲਨ 26 ਅਤੇ 27 ਜੂਨ, 2010 ਨੂੰ ਕੈਨੇਡੀਅਨ ਸੂਬੇ ਉਨਟਾਰੀਓ 'ਚ ਟੋਰਾਂਟੋ ਵਿਖੇ ਹੋਇਆ ਸੀ। ਵਰਿੰਦਰ ਵਾਲੀਆ ਵੀ ਉਦੋਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਕੈਨੇਡਾ ਗਏ ਸਨ। ਦਿ ਟ੍ਰਿਬਿਊਨ ਦੇ ਤਤਕਾਲੀਨ ਐਡੀਟਰ–ਇਨ–ਚੀਫ਼ ਰਾਜ ਚੇਂਗੱਪਾ ਨੇ ਵਰਿੰਦਰ ਵਾਲੀਆ ਨੂੰ ਖ਼ੁਸ਼ੀ–ਖ਼ੁਸ਼ੀ ਸਰਕਾਰੀ ਵਫ਼ਦ ਨਾਲ ਵਿਦੇਸ਼ ਜਾਣ ਦੀ ਪ੍ਰਵਾਨਗੀ ਦਿੱਤੀ ਸੀ।

Approval by Raj Chengappa to go abroad

===========

Mr. H.K. Dua, The Editor-in-Chief informed the readers on 4th August, 2009, in the first column of the front page of The Tribune that Varinder Walia was going to take over as the Editor of 'Punjabi Tribune'. He also briefly mentioned the achievements of Walia Huron. Here's the cutting of the same note.


ਐਡੀਟਰ–ਇਨ–ਚਾੀਫ਼ ਐੱਚ.ਕੇ. ਦੂਆ ਨੇ ਚਾਰ ਅਗਸਤ, 2009 ਨੂੰ 'ਦਿ ਟ੍ਰਿਬਿਊਨ' ਦੇ ਪਹਿਲੇ ਪੰਨੇ ਦੇ ਪਹਿਲੇ ਕਾਲਮ 'ਚ ਸਿਖ਼ਰ ਉੱਤ ਪਾਠਕਾਂ ਤੇ ਸਬੰਧਤਾਂ ਨੂੰ ਸੂਚਿਤ ਕੀਤਾ ਕਿ ਵਰਿੰਦਰ ਵਾਲੀਆ 'ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਵਜੋਂ ਅਹੁਦਾ ਸੰਭਾਲਣ ਜਾ ਰਹੇ ਹਨ। ਉਨ੍ਹਾਂ ਨੇ ਸੰਖੇਪ ਵਿੱਚ ਵਾਲੀਆ ਹੁਰਾਂ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਪੇਸ਼ ਹੈ, ਉਸੇ ਨੋਟ ਦੀ ਕਾਤਰ।

HK DUA informed Varinder Walia's Appointment as the Editor of Punjabi Tribune HK DUA informed Varinder Walia's Appointment as the Editor of Punjabi Tribune

===========

After assuming the post as the Editor of the Punjabi Tribune, Varinder Walia was widely discussed in the media. Only some top class magazines and newspapers clippings like India Today, Hindustan Times, Ajit, Punjabi Tribune, Akhar are being given here.


'ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਵਰਿੰਦਰ ਵਾਲੀਆ ਦੀ ਮੀਡੀਆ 'ਚ ਖ਼ੂਬ ਚਰਚਾ ਹੋਈ। ਇੱਥੇ ਸਿਰਫ਼ 'ਇੰਡੀਆ ਟੂਡੇ', 'ਹਿੰਦੁਸਤਾਨ ਟਾਈਮਜ਼', 'ਅਜੀਤ', 'ਪੰਜਾਬੀ ਟ੍ਰਿਬਿਊਨ' ਅਤੇ 'ਅੱਖਰ' ਜਿਹੇ ਕੁਝ ਉੱਚ ਕੋਟਿ ਦੇ ਮੈਗਜ਼ੀਨਾਂ ਤੇ ਅਖ਼ਬਾਰਾਂ ਦੀਆਂ ਕਤਰਨਾਂ ਦਿੱਤੀਆਂ ਜਾ ਰਹੀਆਂ ਹਨ।

CLIPPINGS CLIPPINGS CLIPPINGS

===========

The Magazines/ Newspapers, published in other countries also discussed Varinder Walia. A clipping of 'PARVASI', being published in Toronto (Canada).


ਹੋਰਨਾਂ ਮੁਲਕਾਂ 'ਚ ਪ੍ਰਕਾਸ਼ਿਤ ਹੋਣ ਵਾਲੇ ਪਰਚਿਆਂ ਨੇ ਵੀ ਕੀਤੀ ਵਰਿੰਦਰ ਵਾਲੀਆ ਦੀ ਚਰਚਾ। ਟੋਰਾਂਟੋ (ਕੈਨੇਡਾ) ਤੋਂ ਪ੍ਰਕਾਸ਼ਿਤ ਹੋਣ ਵਾਲੇ 'ਪਰਵਾਸੀ' ਦੀ ਕਾਤਰ।

PARVASI_Varinder Walia

===========

 
This template downloaded form free website templates