ਸਮਕਾਲੀ ਹੁੰਗਾਰੇ / ਟਿੱਪਣੀਆਂ
Contemporary Responses / Critical comments
Virender Walia is a much-talked-about signature in the Punjabi Journalism. He is also a literary figure. More than a dozen of his books have been published. He also writes in English but basically he is a Punjabi writer. He earned great fame as the Editor of the two prominent dailies 'Punjabi Tribune' & 'Punjabi Jagran'. For the last 10 years, he has been the Editor of 'Punjabi Jagran'. "Tankhahiye" is his popular book and his column "Harf Hamesh" continues to be very popular. The renowned weekly magazine 'OUTLOOK' also selected him for publication of his profile in a Coffee Table Book "SIKH BUSINESS LEADERS OF INDIA" during 2023. You can Click Here also or AT A GLANCE Section to know more about his distinctive achievements.
MOMENTS OF HONOUR ... ਮਾਣਮੱਤੇ ਛਿਣ
VARINDER WALIA WAS CONFERRED SHIROMANI SAHITIK PURSAKAR (AWARD) BY PUNJAB LANGUAGE DEPARTMENT 2015. S. JASPAL SINGH, THE THEN VICE CHANCELLOR OF PUNJABI UNIVERSITY, PATIALA PRESENTED THE PRESTIGIOUS AWARD.
ਵਰਿੰਦਰ ਵਾਲੀਆ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ 'ਸ਼੍ਰੋਮਣੀ ਸਾਹਿਤਕ ਪੁਰਸਕਾਰ 2015' ਪ੍ਰਦਾਨ ਕੀਤਾ ਗਿਆ ਸੀ। ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਦੇ ਉਦੋਂ ਦੇ ਵਾਈਸ ਚਾਂਸਲਰ ਸ. ਜਸਪਾਲ ਸਿੰਘ ਨੇ ਉਨ੍ਹਾਂ ਨੂੰ ਇਹ ਵੱਕਾਰੀ ਤੇ ਮਾਣਮੱਤਾ ਪੁਰਸਕਾਰ ਭੇਂਟ ਕੀਤਾ ਸੀ।
=============
ਵਰਿੰਦਰ ਵਾਲੀਆ ਦੀ ਵਾਰਤਕ ਜਾਨ ਨੂੰ ਲਰਜ਼ਾ ਜਾਂਦੀ ਹੈ।

ਉਹ ਆਪਣੀ ਰੂਹ ਵਿੱਚ ਡੁੱਬ ਕੇ ਸੋਚਦਾ ਹੈ ਤੇ ਫਿਰ ਉਸ ਸੋਚ ਨੂੰ ਆਪਣੇ ਖ਼ੂਬਸੂਰਤ ਵਾਕਾਂ ਅਤੇ ਪੰਜਾਬ ਦੇ ਸਾਰੇ ਸਮਿਆਂ ਦੀ ਸ਼ਾਇਰੀ ਦੀਆਂ ਕਾਵਿ–ਟੁਕੜੀਆਂ ਨਾਲ ਸਰਗੁਣ ਕਰ ਦਿੰਦਾ ਹੈ। ਇਸ ਤਰ੍ਹਾਂ ਉਹ ਕਿਸੇ ਸਮਕਾਲੀ ਮਸਲੇ ਦੇ ਜ਼ਿਕਰ ਨੂੰ ਵੀ ਸਰਬਕਾਲੀ ਬਣਾ ਦਿੰਦਾ ਹੈ ਅਤੇ ਉਹ ਲਿਖਤ ਆਪਣੇ ਸਾਹਿਤਕ ਅੰਦਾਜ਼ ਅਤੇ ਗਹਿਰੀ ਸੋਚ ਸਦਕਾ ਲੰਮੇ ਸਮੇਂ ਤੱਕ ਜਿਉਣ ਜੋਗੀ ਹੋ ਜਾਂਦੀ ਹੈ।
– ਡਾ. ਸੁਰਜੀਤ ਪਾਤਰ (ਮਰਹੂਮ)
Virinder Walia's prose is soul-shaking. He thinks deeply in his soul and then conveys that thought with his beautiful sentences and poetry of all times of Punjab. In this way, he makes the mention of a contemporary issue timeless and that writing becomes eternal due to his literary style and deep thinking.
– Dr. Surjeet Patar
ਵਰਿੰਦਰ ਵਾਲੀਆ ਦੀਆਂ ਸੰਪਾਦਕੀਆਂ

ਵਿਚਲੀ ਗਲਪੀ ਜੁਗਤ, ਵਿਅੰਗ, ਚੋਭ, ਸਮਕਾਲ ਦੀ ਮਾਈਕ੍ਰੋ ਚੀਰ–ਫਾੜ, ਸਾਹਿਤਕ ਭਾਸ਼ਾ ਦੀ ਪੁੱਠ, ਕਾਵਿਕ ਫ਼ਿਕਰੇ ਇਸ ਨੂੰ ਨਿਆਰਾ ਸਥਾਨ ਦਿੰਦੇ ਹਨ। ਵੱਖ–ਵੱਖ ਜ਼ੁਬਾਨਾਂ ਦੇ ਢੁਕਵੇਂ ਸ਼ਿਅਰ, ਸ਼ਬਦਾਂ ਦੇ ਖ਼ਾਕੇ, ਸਾਹਿਤਕ ਗਿਆਨਮਈ ਭਾਸ਼ਾ ਨੂੰ ਜਿਸ ਰੂਪਕ ਵਿਉਂਤ ਵਿੱਚ ਇਨ੍ਹਾਂ 'ਚ ਪੇਸ਼ ਕੀਤਾ ਗਿਆ ਹੈ, ਉਹ ਅਨੂਠੀ ਕਿਸਮ ਦਾ ਹੈ। ਅਜਿਹੀ ਵਾਰਤਕ ਵੰਨਗੀ ਨੂੰ ਵੱਖਰੀ ਕੋਟੀ ਵਿੱਚ ਰੱਖਿਆ ਜਾ ਸਕਦਾ ਹੈ।
– ਡਾ. ਪਰਮਜੀਤ ਢੀਂਗਰਾ
Virender Walia's Editorials include fictional tricks, sarcasm, satire, contemporary micro-scanning, literary language, poetic thoughts, give it a unique place. The appropriate poetry of different languages, the patterns of words, the metaphorical design in which the language of literary knowledge has been presented in the Editorials, is of a unique type. Such prose variety may be placed in a separate category.
– Dr. Paramjit Dhingra